ਨਾਟਕ ਸੰਗ੍ਰਿਹ ‘ਸੱਚ ਦੀ ਸਰਦਲ ’ਤੇ' ਵਿੱਚ ਰੰਗਕਰਮੀ ਹੀਰਾ ਰੰਧਾਵਾ ਵੱਲੋਂ ਅਨੁਵਾਦ ਤਿੰਨ ਪ੍ਰਸਿੱਧ ਭਾਰਤੀ ਨਾਟਕ ਹਨ। ਪਹਿਲਾ ਨਾਟਕ ‘ਸੱਚ ਦੀ ਸਰਦਲ ’ਤੇ' ਅਮ੍ਰਿਤ ਲਾਲ ਮਦਾਨ ਦੇ ਹਿੰਦੀ ਨਾਟਕ ‘ਚੌਰਾਹੇ ਪਰ’ ਦਾ ਪੰਜਾਬੀ ਰੂਪ ਹੈ। ਦੂਜਾ ਨਾਟਕ ‘ਪਾਗਲ ਲੋਕ’ ਹਿੰਦੀ ਦੇ ਨਾਮਵਰ ਲੇਖਕ ਸ਼ਿਵ ਰਾਮ ਰਚਿਤ ਹਿੰਦੀ ਨਾਟਕ ‘ਜਨਤਾ ਪਾਗਲ ਹੋ ਗਈ’ ਹੈ। ਤੀਜਾ ਤੇ ਆਖਰੀ ਨਾਟਕ ‘ਬਾਲ ਭਗਵਾਨ’ ਪ੍ਰਸਿੱਧ ਨਾਟਕਕਾਰ ਸਵਦੇਸ਼ ਦੀਪਕ ਦੀ ਇਸੇ ਨਾਂ ਦੀ ਰਚਨਾ ਹੈ, ਜਿਸ ਦੀਆਂ ਦੇਸ਼-ਵਿਦੇਸ਼ਾਂ ਵਿੱਚ ਸਫ਼ਲਤਾ ਪੂਰਵਕ ਅਤਿਅੰਤ ਪੇਸ਼ਕਾਰੀਆਂ ਹੋਈਆਂ ਹਨ। ਇਹ ਤਿੰਨੇ ਨਾਟਕ ਆਮ ਲੋਕਾਂ ਦੇ ਦੁੱਖਾਂ-ਦਰਦਾਂ ਦੀ ਬਾਤ ਪਾਉਂਦੇ ਹਨ। ਖੁਦ ਇੱਕ ਪੰਜਾਬੀ ਨਾਟਕਕਾਰ ਹੋਣ ਕਾਰਣ ਹੀਰਾ ਰੰਧਾਵਾ ਨੇ ਇਨ੍ਹਾਂ ਨਾਟਕਾਂ ਦੇ ਅਨੁਵਾਦ ਵਿੱਚ ਵਿਸ਼ੇਸ਼ ਮੁਹਾਰਤ ਦਾ ਪਰਿਚੈ ਦਿੱਤਾ ਹੈ।