ਪਾਲੀ ਭੁਪਿੰਦਰ ਸਿੰਘ ਦਾ ਪ੍ਰਸਿੱਧ ਕਮੇਡੀ ਨਾਟਕ। ਵਿਦੇਸ਼ ਜਾਣ ਦੀ ਲਲਕ ਵਿੱਚ ਜਿਵੇਂ ਪੰਜਾਬੀਆਂ ਨੇ ਰਿਸ਼ਤਿਆਂ ਦਾ ਮਜ਼ਾਕ ਬਣਾਇਆ, ਇਹ ਨਾਟਕ ਪੰਜਾਬੀਆਂ ਦੀ ਇਸ ਬਿਰਤੀ ਉੱਤੇ ਤਿੱਖਾ ਵਿਅੰਗ ਕਰਦਾ ਹੈ, ਜਿੱਥੇ ਇੱਕ ਪੰਜਾਬੀ ਨੌਜਵਾਨ ਆਪਣੀ ਪਤਨੀ ਨੂੰ ਆਪਣੀ ਭੈਣ ਬਣਾ ਕੇ ਉਸਦਾ ਵਿਆਹ ਕਿਸੇ ਐੱਨ ਆਰ ਆਈ ਨਾਲ ਕਰਨ ਜਾ ਰਿਹਾ ਹੈ ਤਾਂ ਕਿ ਉਹ ਆਪ ਵੀ ਬਾਹਰ ਜਾ ਸਕੇ। ਪੰਜਾਬ ਤੋਂ ਇਲਾਵਾ, ਦਿੱਲੀ, ਕਨੇਡਾ, ਆਸਟ੍ਰੇਲੀਆ ਅਤੇ ਅਮਰੀਕਾ ਵਿੱਚ ਇਸ ਨਾਟਕ ਦੇ ਅਨੇਕ ਸ਼ੋਅ ਹੋ ਚੁੱਕੇ ਹਨ।