Need help? Contact us: 📧 contact@glibn.com | info@glibn.com
Starting from ₹899

Hot Deals on Great Reads
Good Books 2025

Search Books

ਆਓ ਵਿਆਕਰਣ ਲੱਭੀਏ!


Published by: Vinkal Words

Marketed by: Joga Singh Virk Virk

Category: Language & Linguistic Studies

ISBN: 978-81-994537-4-6

Language: Punjabi

Edition: 1

Tags:

Rs 150.00

ਪੋਥੀ 'ਆਓ ਵਿਆਕਰਣ ਲੱਭੀਏ' ਜਿੱਥੇ ਪੰਜਾਬੀ ਵਿਆਕਰਣ ਨੂੰ ਪੜ੍ਹਨ-ਪੜ੍ਹਾਉਣ ਦਾ ਉਪਰਾਲਾ ਕਰਦੀ ਹੈ, ਉੱਥੇ ਪੰਜਾਬੀ ਦਾ ਗੁਆਚ ਚੁੱਕਾ ਮੁਹਾਂਦਰਾ ਲੱਭਣ ਦਾ ਵੀ ਜਤਨ ਕਰਦੀ ਹੈ। ਬਹੁਤ ਹੀ ਸਿਰਜਣਾਤਮਕ ਅਤੇ ਪੇਂਡੂ ਮੁਹਾਵਰੇ ਵਿੱਚ ਲਿਖੀ ਇਸ ਪੋਥੀ ਵਿੱਚ ਅਗਾਂਹ ਪੰਜ ਪੋਥੀਆਂ ਨੇ। ਪਹਿਲੀ ਪੋਥੀ 'ਚਲਿੱਤਰੀਆ ਜੁੰਡਲੀਆਂ' ਵਿੱਚ ਵਿਆਕਰਣ ਦੀ ਮਹੱਤਾ, ਇਸ ਦੇ ਸਿੱਖਣ ਦੇ ਕੁਦਰਤੀ ਗੁਣ, ਬੋਲ-ਜੁੰਡਲੀਆਂ, ਨਾਂ, ਪੜਨਾਂਅ, ਵਿਸ਼ੇਸ਼ਣ, ਕਿਰਿਆ ਤੇ ਸਹਾਈ-ਕਿਰਿਆ ਆਦਿ ਬਾਰੇ ਜਾਣਕਾਰੀ ਹੈ।  ਦੂਜੀ ਪੋਥੀ 'ਵਾਕ ਦੇ ਵਲ-ਛਲ' ਵਾਕ ਬਣਤਰ ਬਾਰੇ ਕਈ ਪੱਖਾਂ ਤੋਂ ਨਿਵੇਕਲੀਆਂ ਧਾਰਨਾਵਾਂ ਪੇਸ਼ ਕਰਦੀ ਹੈ। ਪੋਥੀ 'ਤਰਿੱਜੀ' ਵਿੱਚ ਵਾਕ-ਬਣਤਰ ਦੇ ਹੋਰ ਅੰਦਰ ਜਾਂਦਿਆਂ ਡਾ. ਵਿਰਕ ਵਾਕੰਸ਼ ਨੂੰ ਉਨ੍ਹਾਂ ਦੇ ਉਦੇਸ਼ ਅਤੇ ਕਰਮ ਤੋਂ ਸਮਝਣ-ਸਮਝਾਉਣ ਦਾ ਆਹਰ ਕਰਦੇ ਹਨ ਤੇ ਉਪਵਾਕ ਦੀ ਬਣਤਰ ਬਾਰੇ ਨਵੇਂ ਸਿਰੇ ਤੋਂ ਵਿਚਾਰ ਕਰਦੇ ਹਨ। ਚੌਥੀ ਪੋਥੀ 'ਚਲਿੱਤਰੀਆਂ ਦੇ ਚੱਜ' ਹੈ। ਇਸ ਵਿੱਚ ਉਹ ਅੰਗਰੇਜੀ, ਨਾਈਜੀਰੀਆ ਦੀ ਬੋਲੀ ਫੂਲਾ, ਦੱਖਣੀ ਭਾਰਤ ਦੀ ਬੋਲੀ ਕੋਲਾਮੀ ਆਦਿ ਦੀ ਤੁਲਨਾ ਵਿੱਚ ਪੰਜਾਬੀ ਲਿੰਗ-ਵਿਧਾਨ ਦੀਆਂ ਅਨੇਕ ਗੁੱਝੀਆਂ ਖ਼ਾਸੀਅਤਾਂ ਨੂੰ ਫਰੋਲਦੇ ਹਨ। ਪੋਥੀ ਵਿਚਲੀ ਪੰਜਵੀਂ ਪੋਥੀ 'ਵੱਡਿਆਂ ਦੀਆਂ ਵੱਡੀਆਂ ਗੱਲਾਂ' ਦਾ ਦੁੱਜਾ ਪਾਠ 'ਨੀ ਤੂੰ ਇੰਞ ਦੀ ਕਿਉਂ ਏਂ ਮਾਤ ਭਾਖੇ' ਵਿੱਚ ਡਾ. ਵਿਰਕ ਜਿੱਥੇ ਬੋਲੀ ਪ੍ਰਤੀ ਆਪਣੀ ਪਹੁੰਚ ਨੂੰ ਸਪਸ਼ਟ ਕਰਦੇ ਹਨ, ਉੱਥੇ ਮਾਤ-ਭਾਸ਼ਾ ਦੀ ਹੋਂਦ-ਵਿਧੀ ਦੇ ਇੱਕ ਖਾਸ ਪੱਖ ਵੱਲ ਸਾਡਾ ਧਿਆਨ ਦੁਆਉਂਦੇ ਲਿਖਦੇ ਹਨ: "ਭਾਖਿਆ ਦਾ ਵਾਹ ਤਿੰਨ ਗੱਲਾਂ ਨਾਲ ਮਤਬਲ ਤਿੰਨ ਤਰ੍ਹਾਂ ਦੀਆਂ ਹਾਲਤਾਂ ਨਾਲ ਪੈਂਦਾ ਏ। ਇੱਕ ਤੇ ਸੰਸਾਰ ਦੀਆਂ ਸਿਰ ਤੋਂ ਬਾਹਰਲੀਆਂ ਤੇ ਸਿਰ ਦੇ ਅੰਦਰਲੀਆਂ ਗੱਲਾਂ ਦੱਸਣੀਆਂ। ਦੁੱਜੀ, ਬੋਲਣ-ਸੁਣਨ ਵਾਲੇ ਦੇ ਜੁੜ-ਬਹਿਣ ਤੇ ਆਪਸੀ ਲੈਣ-ਦੇਣ ਦੀਆਂ ਗੱਲਾਂ। ਤੇ ਤਰਿੱਜੀ, ਇਹਨਾਂ ਦੁਹਾਂ ਦੀਆਂ ਗੱਲਾਂ ਨੂੰ ਭਾਖਿਆ ਦੇ ਵਾਕ-ਸ਼ਾਕ ਬਣਾ ਕੇ ਸਜਾ-ਸੁਆਰ ਕੇ ਸਾਡੇ ਹੱਥ ਫੜਾਣਾ। ਇਹਨਾਂ ਤਿੰਨਾਂ ਗੱਲਾਂ ਵਾਲੀਆਂ ਹਾਲਤਾਂ ਈ ਭਾਖਿਆ ਦਾ ਮੂੰਹ-ਮੁਹਾਂਦਰਾ, ਮਤਬਲ ਭਾਖਿਆ ਦਾ ਨੈਣ-ਨਕਸ਼ਾ, ਮਤਬਲ ਭਾਖਿਆ ਦੀ ਬਣਤਰ, ਤੈਅ ਕਰਦੀਆਂ ਨੇ। ਸੋ, ਭਾਖਿਆ ਮਾਤੇ ਜਿਵੇਂ ਦੀ ਹੈ ਵੇ, ਮਤਬਲ ਜਿਵੇਂ ਦੀ ਇਹਦੀ ਬਣਤਰ ਹੈ ਵੇ, ਇਹ ਤਾਂ ਕਰਕੇ ਇੰਞ ਦੀ ਏ ਪਈ ਭਾਖਿਆ ਮਾਤੇ ਨੂੰ ਇਹਨਾਂ ਤਿੰਨਾਂ ਤਰ੍ਹਾਂ ਦੀਆਂ ਹਾਲਤਾਂ ਨਾਲ ਨਜਿੱਠਣਾ ਪਈਂਦਾ ਏ।" 

ਇਸ ਵਿਆਕਰਣ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ, ਇਸ ਦੀ ਪੇਸ਼ਕਾਰੀ ਦਾ ਅਤਿਅੰਤ ਨਾਟਕੀ ਅੰਦਾਜ਼। ਡਾ. ਵਿਰਕ ਹੁਰਾਂ ਨੇ ਕਰਤਾ (ਨਰੇਟਰ) ਨੂੰ ਪਿੰਡ ਦੇ ਬੁੜ੍ਹੇ ਵਰਗਾ ਇੱਕ ਦਾਨਾ ਪਰ ਟਿੱਚਰੀ ਪਾਤਰ ਬਣਾ ਲਿਆ ਹੈ, ਜੋ ਪੰਜਾਬੀ ਵਿਆਕਰਣ ਬਾਰੇ ਸਿਆਣੀਆਂ ਗੱਲਾਂ ਵੀ ਕਰਦਾ ਹੈ, ਮੱਤਾਂ ਵੀ ਦਿੰਦਾ ਹੈ ਤੇ ਲੋੜ ਪੈਣ 'ਤੇ ਘੁਤਿੱਤਾਂ ਵੀ ਕਰਦਾ ਹੈ।

Quantity

Digital Book (Quantity: 1)
Copy link to share

Joga Singh (Dr.)